ਤੀਆਂ 

ਜਿਹੜਾ ਜੋਨੀ ਬਾਬਾ ਕਹਿੰਦਾ ਹੁੰਦਾ ਵੀ “ਤੀਆਂ ਲੱਗੀਆਂ ਪਈਆਂ ਨੇ”

… ਅੱਜ ਫ਼੍ਰੈਸਕੋ ਉਹ ਤਿਓਹਾਰ ਮਨਾਇਆ ਅਸੀਂ। ਕਹਿੰਦੇ ਵੀ ਪਹਿਲੇ ਸਮਿਆਂ ‘ਚ ਧੀਆਂ ਸਾਉਣ ਦੇ ਮਹੀਨੇ ਆਪਣੀਆਂ ਸਹੇਲੀਆਂ ਨਾਲ ਮਿਲਕੇ ਪੀਂਘਾਂ ਝੂਟਦੀਆਂ ਅਤੇ ਗਿੱਧਾ ਪਾਉਂਦੀਆਂ ਸਨ। ਕਿਤੇ ਕਿਤੇ ਹਾਲੇ ਵੀ ਰਿਵਾਜ ਹੈ ਕਿ ਵਿਆਹੀਆਂ ਧੀਆਂ ਨੂੰ ਮਾਪੇ ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਬਿਸਕੁਟ ਤੇ ਹੋਰ ਮਠਿਆਈਆਂ ਲੈ ਜਾਂਦੇ ਹਨ।

ਏਦਾਂ ਹੀ ਅੱਜ ਦਫਤਰ ‘ਚ ਬੀਬੀਆਂ ਨੇ ਤੀਆਂ ਦਾ ਤਿਓਹਾਰ ਮਨਾਇਆ। ਕੰਮਾਂ ਕਾਰਾਂ ਨੂੰ ਕੁਝ ਕ ਸਮੇਂ ਦੀ ਵੇਹਲ ਦੇਂਦਿਆਂ ਦੁਪਹਿਰ ਤੋਂ ਆਪਣਾ ਪ੍ਰੋਗਰਾਮ ਆਰੰਭ ਕਰਤਾ ਸੀ। ਸ਼ੁਰੂ ‘ਚ ਸਾਰਿਆਂ ਨੇ ਗੱਲਾਂ ਬਾਤਾਂ ਕਰਕੇ ਮਾਹੌਲ ਜਿਹਾ ਬਣਾਇਆ ਜੀਹਦੇ ਵਿਚੋਂ ਇਕ ਬੜੀ ਵਧੀਆ ਗੱਲ ਕੀਤੀ ਕਿ ‘ਕੰਮ ਤਾਂ ਹੋ ਏ ਜਾਂਦਾ ਏ (ਕਰਨਾ ਹੀ ਪੈਂਦਾ ਏ) ਪਰ ਇਹ ਸਾਡੇ ‘ਤੇ ਹੁੰਦਾ ਵੀ ਪਿਆਰ ਨਾਲ ਕਰਨਾ/ਕਰਵਾਉਣਾ ਜਾਂ ਮੱਥੇ ਤਿਊੜੀ ਪਾਉਣੀ ਏ।”

ਖੈਰ ਜਦੋਂ ਆਹ ਤੰਬੋਲਾ ਜਿਹਾ ਖੇਡਦਿਆਂ ਮੰਡੀ ਦੀ ਬੋਲੀ ਦੀ ਤਰ੍ਹਾਂ HR ਨੇ ਨੰਬਰ ਬੋਲੇ ਤਾਂ ਜਿਹਨਾਂ ਦੇ ਨਿੱਕਲ ਰਹੇ ਸਨ ਉਹਨਾਂ ਨੇ ਤਾਂ ਕਾਟੇ ਮਾਰ ਦਿੱਤੇ… ਪਰ ਜਿਹਨਾਂ ਦੀ ਕਿਸਮਤ ਨੇ ਸਾਥ ਨੀ ਦਿੱਤਾ ਉਹਨਾਂ ਨੇ ਸਮਰਾਲੇ ਤੋਂ ਲੁਧਿਆਣੇ ਦੀ ਟਿਕਟ ਕੱਟਕੇ ਪਿੱਛੇ ਬਕਾਇਆ ਲਿਖਕੇ ਪਰਚੀ ਵਾਪਿਸ ਮੋੜ ਦਿੱਤੀ।
ਫੇਰ ਸਾਡੇ ਐਥੇ ਬੀਬੀਆਂ ਨੇ ਸਾਡੀਆਂ ਰੱਬ ਵਰਗੀਆਂ ਬੀਬੀਆਂ (ਦਾਦੀਆਂ-ਨਾਨੀਆਂ) ਦੇ ਵਾਂਗਰਾਂ ਬੁਝਾਰਤਾਂ ਪਾਈਆਂ। ਕੇਰਾਂ ਤਾਂ ਉਹ ਗਰਮੀ ਦੀਆਂ ਛੁੱਟੀਆਂ ਵਾਲਾ ਸਮਾਂ ਅੱਖਾਂ ਮੂਹਰੇ ਆ ਗਿਆ… ਜਦੋਂ ਬੱਤੀ ਗਈ ਦੇ ਵਿਚ ਨਾਨੀ ਆਪਣੇ ਨਾਲ ਮੰਜੇ ‘ਤੇ ਪਵਾ… ਪੱਖੀ ਝੱਲਦਿਆਂ ਸਾਨੂੰ ਬੁਝਾਰਤਾਂ ਪਾਉਂਦੀ ਸੀ। ਇੰਞ ਲੱਗਿਆ ਕਿ ਜਿਵੇਂ ਬਚਪਨ ਮੁੜ ਤੋਂ ਝਾਤੀ ਮਾਰ ਗਿਆ।
(ਇਕ ਬੇਨਤੀ ਕਿ ਸਮਾਂ ਕੱਢਕੇ ਆਪਣੇ ਬਜ਼ੁਰਗਾਂ ਨੂੰ ਮਿਲ ਆਇਆ ਕਰੋ, ਨਹੀਂ ਤਾਂ ਫੋਨ ਲਾ ਕੇ ਹਾਲ ਚਾਲ ਤਾਂ ਜ਼ਰੂਰ ਪੁੱਛ ਲਿਆ ਕਰੋ)
ਹੁਣ ਫੇਰ ਉਹ ਹੋਇਆ ਜਿਸ ਲਈ ਫ਼੍ਰੈਸਕੋ ਦੀਆਂ ਬੀਬੀਆਂ ਸਵੇਰ ਤੋਂ ਉਡੀਕਦੀਆਂ ਸਨ। ਕੋਲ ਬੈਠੇ ਮੁੰਡਿਆਂ ਨੂੰ ਘੂਰੀ ਜਿਹੀ ਵੱਟਕੇ ਇਸ਼ਾਰਾ ਕਰ ਦਿੱਤਾ ਕਿ ਵੀ ਹੁਣ ਪਰ੍ਹੇ ਹੋਜੋ। ਬੱਸ ਫੇਰ ਕੀ, ਲਗਾ ਕੇ ਪੰਜਾਬੀ ਗਾਣੇ ਟਾਈਲਾਂ ਪੱਟ ਦਿੱਤੀਆਂ। ਜਿਹਨਾਂ ਨੇ ਕੱਲ ਦੀ ਅੱਧੀ ਛੁੱਟੀ ਦੀ ਅਰਜੀ ਲਈ ਸੀ ਕਿ ਅਸੀਂ ਬੀਮਾਰ ਹਾਂ ਉਹਨਾਂ ਨੇ ਗੀਤਾਂ ਨੂੰ ਭੋਰਾ ਨੀ ਰੁੱਕਣ ਦਿੱਤਾ। ਬੋਲੀਆਂ ਪਾਈਆਂ, ਹਾਸੇ ਠੱਠੇ ਕੀਤੇ ਅਤੇ ਫੇਰ ਫੋਟੋਆਂ ਖਿੱਚਣ ਦੀ ਲੜੀ ਲਗਾ ਦਿੱਤੀ। ਰਵਾਇਤ ਨੂੰ ਪੂਰਦਿਆਂ ਪੀਂਘ ਵੀ ਝੂਟੀ। ਕਹਿ ਲਵੋ ਕਿ ਰੀਝਾਂ ਨਾਲ ਸਵਾਦ ਲਿਆ।
ਸੋ, ਦਫਤਰ ਦੀਆਂ ਯਾਦਾਂ ਵਿਚ ਅੱਜ ਇੱਕ ਹੋਰ ਯਾਦ ਜੁੜ ਗਈ।

ਏਦਾਂ ਦੇ ਹੋਰ ਵੀ ਮਾਹੌਲ ਨਿੱਤ ਸਿਰਜਦੇ ਰਹਿੰਦੇ ਨੇ ਸਾਡੇ। ਤੁਸੀਂ ਇਹਨਾਂ ਬਾਰੇ ਪੜ੍ਹਨ ਵਾਸਤੇ ਸਾਡੇ social media ‘ਤੇ ਸਾਂਝ ਪਾ ਸਕਦੇ ਓ ਅਤੇ ਜੇਕਰ ਇਹਨਾਂ ਹਾਸਿਆਂ ਦਾ ਹਿੱਸਾ ਬਣਨਾ ਚਾਉਂਦੇ ਓ ਤਾਂ ਆਪਣਾ CV ਸ਼ਿੰਗਾਰਕੇ ਘੱਲ ਦਿਓ ਸਾਡੇ HR ਪ੍ਰਧਾਨ ਵੱਲ!

What do you think?

Leave a Reply

Your email address will not be published. Required fields are marked *

five × 2 =

Related articles

Wide-Jindey-Meriye

ਜਿੰਦੇ ਮੇਰੀਏ

ਅਕਸਰ ਕੰਮ ਕਰਦਿਆਂ ਇਕ ਅਜਿਹਾ ਸਮਾਂ ਆਉਂਦਾ ਜਦੋਂ ਅਸੀਂ ਅੰਦਰੋਂ ਇੱਕਲਾਪਣ ਮਹਿਸੂਸ ਕਰਨ ਲੱਗ ਪੈਂਦੇ ਹਾਂ। ਬਟਾਲਵੀ ਦੀ ਕਵਿਤਾ – ਰਾਤ ਚਾਨਣੀ ਮੈਂ ਟੁਰਾਂ, ਮੇਰਾ

Read more
Wide-Dhaarna

ਧਾਰਨਾਵਾਂ

ਬਾਕੀ ਚੀਮਾ Y ਗਾਣੇ ਵਿੱਚ ਕਹਿ ਹੀ ਗਿਆ ਹੈ ਕਿ:

“ਬਣਨਾ ਵੱਡਿਆਂ ਸਮੁੰਦਰਾਂ ਦਾ ਤਾਰੂ ਤੂੰ,
ਘੜੇ ਦੀਆਂ ਮਿੰਨਤਾਂ ਨਹੀਂ ਪਾਉਣੀਆਂ।”

Read more
wagde-paani

ਵਗਦੇ ਪਾਣੀ 

ਟਰੱਕਾਂ ਆਲਿਆਂ ਤੋਂ ਵਧੀਆ ad copy ਸਾਨੂੰ ਸ਼ਾਇਦ ਏ ਕਿਤੇ ਵੇਖਣ ਨੂੰ ਮਿਲੇMarketing ਦੇ ਵਿਚ ਇਕ term ਆਉਂਦੀ ਏ Ad Copy ਜੀਹਦਾ ਮਤਲਬ ਹੁੰਦਾ ਕਿ

Read more
Contact us

Stop losing customers to your competition

Book a no-cost consultancy call and our experts will get in touch with you.

Hate Filling Out Forms? You can Email or Call us:
Office Timings:

Monday to Friday – 9:00 am to 7:00 pm IST (Except Weekends)

Ideal Response Time:
1
Email:
24 hrs
2
Form Queries:
24-48 Hours
3
Call:
12-24 Hours
Schedule a Free Consultation