ਆਮ ਤੌਰ ‘ਤੇ ਕੁਝ ਗੱਲਾਂ ਨੂੰ ਸਮਾਜ ਵਿੱਚ ਮੰਨ ਲਿਆ ਜਾਂਦਾ ਹੈ ਜਿਹਨਾਂ ਪਿੱਛੇ ਕੋਈ ਤਰਕ ਨਹੀਂ ਹੁੰਦਾ
ਪਰ ਕਿਉਂਕਿ ਉਹਨਾਂ ਨੂੰ ਇੰਨੀ ਬਾਰ ਦੋਹਰਾਇਆ ਜਾਂ ਚੁੱਕਿਆ ਹੁੰਦਾ ਹੈ ਕਿ ਉਹ ਸੱਚ ਜਾਪਣ ਲੱਗ ਜਾਂਦਾ ਹੈ। Internet ਨੇ ਪੂਰੀ ਦੁਨੀਆ ਨੂੰ digital world ਦੇ ਰਾਹੀਂ ਜੋੜ ਦਿੱਤਾ, ਪਰ ਹੁਣ AI ਨੇ ਸੱਚ ਅਤੇ ਝੂਠ ਦੀ ਦਰਾਰ ਨੂੰ ਤਕਰੀਬਨ ਭਰ ਦਿੱਤਾ ਹੈ।
ਪਤਾ ਨਹੀਂ ਲੱਗਦਾ ਕਿ ਕੀ original ਹੈ ਅਤੇ ਕੀ AI generated। ਪਹਿਲਾਂ ਜਦੋਂ ਇਹ text to video large language models ਆਏ ਸਨ ਤਾਂ ਸਾਫ ਪਤਾ ਚੱਲ ਜਾਂਦਾ ਸੀ ਕਿ ਇਹ ਅਸਲ ਨਹੀਂ ਹੈ, ਪਰ ਅੱਜਕੱਲ੍ਹ ਤਾਂ ਕੋਈ ਫਰਕ ਨਹੀਂ ਰਹਿ ਗਿਆ।
ਜਿਵੇਂ ਜਿਵੇਂ AI ਸਾਡੀ ਹਕੀਕਤ ਅਤੇ ਧਾਰਨਾ ਵਿਚਲੇ ਫਰਕ ਨੂੰ ਮਿਟਾਉਂਦਾ ਜਾ ਰਿਹਾ ਹੈ, ਇਹ ਸਿਰਫ ਸਾਡੀ ਬਾਹਰੀ ਦੁਨੀਆ ਹੀ ਨਹੀਂ ਸਗੋਂ ਸਾਡੇ ਅੰਦਰੂਨੀ ਵਿਚਾਰਾਂ ‘ਤੇ ਵੀ ਅਸਰ ਪਾਉਣ ਲੱਗਿਆ ਹੈ। ਸਾਡੀਆਂ perceptions, ਜੋ ਅਕਸਰ ਅਸਲ ਤੋਂ ਦੂਰ ਹੁੰਦੀਆਂ ਹਨ, ਬਿਨਾ ਪਤਾ ਲੱਗੇ ਹੀ ਬਣ ਜਾਂਦੀਆਂ ਹਨ। ਬੰਦਾ ਆਪਣੇ ਬਾਰੇ ਕੁਝ ਹੋਰ ਸੋਚਣ ਲੱਗ ਜਾਂਦਾ ਹੈ, ਜਦਕਿ ਅਸਲ ਵਿੱਚ ਉਹ ਕੁਝ ਹੋਰ ਹੁੰਦਾ ਹੈ।
ਇਹਦਾ ਕਾਰਨ ਹੁੰਦਾ ਹੈ ਜਦੋਂ ਅਸੀਂ ਬਾਹਰੋਂ ਕੋਈ ਗਲਤ data ਆਪਣੇ ਦਿਮਾਗ ਆਲੇ database ਵਿੱਚ store ਕਰਕੇ ਉਸਨੂੰ ਬਾਰ ਬਾਰ process ਕਰਨ ਲੱਗ ਜਾਂਦੇ ਹਾਂ। ਜਦੋਂ ਤੋਂ ਅਸੀਂ ਜਨਮ ਲੈਂਦੇ ਹਾਂ, ਉਦੋਂ ਤੋਂ ਹੀ ਆਪਣੇ ਆਸ ਪਾਸ ਆਲੇ data ਨੂੰ ਦੇਖਕੇ, ਸੁਣਕੇ, ਲਿਖਕੇ ਸਮਝਣਾ ਸ਼ੁਰੂ ਕਰ ਦਿੰਦਾ ਹੈ। ਜਿਹੜੇ ਪਿਆਰ ਨਾਲ ਮਾਪੇ ਸਾਨੂੰ ਪਾਲਦੇ ਹਨ ਅਤੇ ਸਭ ਤੋਂ ਪਹਿਲਾਂ ਮਾਂ ਬੋਲੀ (base language) ਸਿਖਾਉਂਦੇ ਹਨ, ਉਹ ਸਾਡੇ ਪੂਰੇ ਜੀਵਨ ਦਾ ਅਧਾਰ ਬਣਦੀ ਹੈ। ਸਕੂਲ, ਕਾਲਜ ਜਾਂ ਘਰ ਵਿੱਚ ਪੜ੍ਹੀਆਂ ਕਿਤਾਬਾਂ ਇਹਨਾਂ basic learnings ਨੂੰ ਹੋਰ ਵੀ ਪੱਕਾ ਕਰਦੀਆਂ ਹਨ। ਇਹਨਾਂ ਸਭ ਨਾਲ ਸਾਡੀਆਂ ਆਦਤਾਂ ਬਣਦੀਆਂ ਹਨ ਅਤੇ ਇਹਨਾਂ ਨਾਲ ਫੇਰ ਸਾਡੇ ਕਿਰਦਾਰ ਸਿਰਜ ਹੁੰਦੇ ਹਨ।
ਅਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਮਹੱਤਵਪੂਰਨ ਹੁੰਦੀ ਹੈ ਉਹ prompt ਜੋ ਅਸੀਂ ਆਪਣੇ ਆਪ ਨੂੰ ਦੇਂਦੇ ਹਾਂ – ਜਿਸਨੂੰ ਅਸੀਂ ਕਹਿੰਦੇ ਹਾਂ ਕਿ “ਬਾਈ, ਕੀ ਸੋਚਦਾ ਪਿਆ ਹੈ?”
ਜੋ ਅਸੀਂ ਅਖੀਰ ਵਿੱਚ ਸੋਚਦੇ ਹਾਂ, ਉਹੀ ਸਾਡੀ ਜ਼ਿੰਦਗੀ ਦੀ ਨਿੱਜੀ ਸਚਾਈ ਬਣ ਜਾਂਦਾ ਹੈ। ਜੱਸਾ ਪੱਟੀ ਜਿਹਾ ਗੁੰਦਵਾਂ ਸ਼ਰੀਰ ਵਾਲਾ ਗੱਭਰੂ ਵੀ ਡੌਲ ਜਾਂਦੈ ਜੇਕਰ ਸੋਚ ਤੋਂ ਬੰਦਾ ਹਾਰ ਜਾਵੇ ਜਾਂ ਭਟਕ ਜਾਵੇ। ਸਿਆਣੇ ਕਹਿੰਦੇ ਨੀ ਹੁੰਦੇ ਕਿ ਹਰ ਜਿੱਤ ਵੀ ਮਨੋਬਲ ਦੀ ਹੁੰਦੀ ਹੈ। ਮਸਲਾ ਹੀ ਸਾਰਾ ਸੋਚ ਦਾ ਹੈ ਜੀ।
ਇਸ ਦੁਨੀਆਂ ਵਿੱਚ ਜਿੱਥੇ AI ਅਤੇ ਸਮਾਜਿਕ ਧਾਰਨਾਵਾਂ ਸਾਡੀਆਂ ਸੋਚਾਂ ਨੂੰ ਬਦਲ ਰਹੀਆਂ ਹਨ, ਤੋੜ ਮਰੋੜ ਰਹੀਆਂ ਹਨ, ਅਸੀਂ ਆਪਣੀ ਸੱਚਾਈ ‘ਤੇ ਡੱਟੇ ਰਹੀਏ। ਆਪਣੇ ਦਿਮਾਗ ਨੂੰ ਅਗਾਂਹਵਧੂ ਅਤੇ ਚੰਗੀਆਂ ਲਿਖਤਾਂ, ਗੀਤਾਂ, ਕਿਤਾਬਾਂ ਨਾਲ ਹਰਿਆ ਭਰਿਆ ਕਰੀਏ ਅਤੇ ਸਮਾਜ ਦੀਆਂ ਰਚੀਆਂ ਕਹਾਣੀਆਂ ਅਤੇ ਤਹੁਮਤਾਂ ਦੀ ਪਰਵਾਹ ਕਰੇ ਬਿਨਾ ਚੜ੍ਹਦੀਕਲਾ ਵਿੱਚ ਰਹੀਏ। ਬਾਕੀ ਚੀਮਾ Y ਗਾਣੇ ਵਿੱਚ ਕਹਿ ਹੀ ਗਿਆ ਹੈ ਕਿ:
“ਬਣਨਾ ਵੱਡਿਆਂ ਸਮੁੰਦਰਾਂ ਦਾ ਤਾਰੂ ਤੂੰ,
ਘੜੇ ਦੀਆਂ ਮਿੰਨਤਾਂ ਨਹੀਂ ਪਾਉਣੀਆਂ।”