“ਹੱਸਦੇ ਚੇਹਰਿਆਂ ਦਾ ਮਤਲਬ ਇਹ ਨਹੀਂ ਕਿ ਸਾਨੂੰ ਕੋਈ ਦੁਖ ਨਹੀਂ”
ਆਹੋ, ਫੇਰ ਠੀਕ ਹੀ ਆ। ਬੰਦੇ ਨੂੰ ਸੋ ਔਕੜਾਂ ਆਉਂਦੀਆਂ ਨੇ, ਨਿੱਤ ਨਵੇਂ ਮਸਲੇ ਖੜੇ ਹੋ ਜਾਂਦੇ ਨੇ, ਕਦੇ ਕੋਈ ਉਪਰੋਂ ਫਤਵਾ ਆ ਜਾਂਦਾ ਏ ਜਾਂ ਕਦੇ ਕੋਈ ਨਿੱਜੀ ਰੌਲਾ ਵੀ ਹੋ ਈ ਜਾਂਦਾ ਏ।
ਪਰ ਇਹਦਾ ਮਤਲਬ ਇਹ ਥੋੜ੍ਹੀ ਵੀ ਬਤਾਊਂ ਜਿਹਾ ਮੂੰਹ ਬਣਾ ਕੇ ਤੁਰੀ ਜਾਓ। ਸ਼ਕਲਾਂ ‘ਤੇ ਮੁਕਰਾਹਟ ਦੀਆਂ ਰੌਣਕਾਂ ਨਾਲ ਬੇਸ਼ੱਕ ਮਸਲੇ ਹੱਲ ਨਾ ਹੁੰਦੇ ਹੋਣ, ਪਰ ਇੱਕ ਹੌਂਸਲਾ ਜ਼ਰੂਰ ਮਿਲਦਾ ਏ ਵੀ ਕਿਤੇ ਨੀ ਚੱਕ ਦਿਆਂਗੇ, ਬਾਬਾ ਕਰੂ ਮਿਹਰ ਸਾਡੇ ‘ਤੇ
ਬੱਸ ਇੰਨੀ ਕ ਹੀ ਗੱਲ ਏ – ਇੱਕ ਪਾਸੇ ਢਹਿੰਦੀਕਲਾ ਦਾ ਬੋਝ ਏ ਅਤੇ ਦੂਜੇ ਪਾਸੇ ਚੜਦੀਕਲਾ ਦਾ ਓਟ ਆਸਰਾ
ਬਾਕੀ ਜਿਵੇਂ ਨਿਰਵੈਰ ਪੰਨੂ (@nirvair_pannu ) ਦੇ ਗੀਤ Barfest ‘ਚ ਪੱਗਾ ਪਨੇਸਰ (@pxggga ) ਲਿਖਦੈ ਕਿ ਸਾਡੇ ਮੁੜਕੇ ਚ molecule ਮੇਹਨਤਾਂ ਦੇ…
ਜਿੱਥੇ ਕਿਰਤ ਅਤੇ ਅਰਦਾਸ ਆ ਜਾਵੇ ਤਾਂ ਕੰਮ ਫ਼ਤਿਹ ਹੋਣ ਨੂੰ ਦੇਰ ਨੀ ਲੱਗਦੀ
ਅਖ਼ੀਰ ਵਿੱਚ ਮੁੜ ਤੋਂ ਫੇਰ 😊