ਕੁਝ ਸਿਰਲੇਖ/ਲਿਖਤਾਂ ਸਾਡੇ ਦਿਮਾਗ ਦੇ ਨਾਲ ਨਾਲ ਦਿਲ ਵਿਚ ਵੀ ਘਰ ਕਰ ਲੈਂਦੀਆਂ ਹਨ। West ਦੀ ਜਿਹੜੀ ਪ੍ਰਚਲਿਤ (ਪਰ ਅਧੂਰੀ) ਕਹਾਵਤ ਹੈ ਕਿ ‘You Only Live Once’ (YOLO) ਓਹਨੂੰ ਹਾਡੇ ਏਧਰ “ਜੱਗ ਜਿਉਂਦਿਆਂ ਦੇ ਮੇਲੇ” ਕਰਕੇ ਲਿਖਿਆ ਹੁੰਦਾ ਹੈ।
ਅਹੀਂ ਕੰਮਾਂ ਕਾਰਾਂ ਵਿਚ ਵਖਤੀ ਤੌਰ ‘ਤੇ ਇੰਨਾ ਉਲਝ ਜਾਂਦੇ ਆ ਕਿ ਸਾਲ ਬੀਤੇ ਨੂੰ ਕਦੋਂ ਦੋ ਹੋ ਜਾਣ ਇਹ ਪਤਾ ਨੀ ਲਗਦਾ। ਬਹੁਤੇ ਵਾਰੀ ਆਸ ਪਾਸ ਦਾ ਸਾਰਾ ਮਾਹੌਲ ਹੀ ਉੱਪਰ ਹੇਠ ਹੋ ਜਾਂਦਾ ਏ। Projects ਦੇ ਨਾਲ ਨਾਲ Team ਵੀ ਉਹੀ ਨੀ ਰਹਿੰਦੀ – ਏਦਾਂ ਹੀ Technologies ਵੀ ਰੋਜ਼ ਏ update ਮਾਰਦੀਆਂ ਰਹਿੰਦੀਆਂ ਨੇ। 100 ਦੀ 1 ਗੱਲ – IT ਦਾ ਪਤਾ ਹੀ ਨਹੀਂ ਵੀ ਅਗਲੀ ਸਵੇਰ ਕਿਹੜਾ ਤੂਫ਼ਾਨ ਲਈ ਫਿਰਦੀ ਏ।
ਬਾਕੀ ਰਹਿੰਦੀ ਖੁਹੰਦੀ ਕਸਰ ਆਹ AGI (Artificial Generative AI) ਨੇ ਕੱਢ ਰੱਖੀ ਏ – ਆਉਂਦੇ ਹਫਤੇ ਕੋਈ ਨਵਾਂ ਕਾਰਾ ਹੋ ਜਾਂਦਾ ਏ। ਜਿਵੇਂ ਕੱਲ Facebook ਆਲੇ ਮਿੱਤਰ Mark Zuckerberg ਨੇ Llama 3.1 ਜੋਕਿ ਇੱਕ open-source GenAI model ਏ ਓਹਨੂੰ ਜਨਤਕ ਕੀਤਾ ਏ। ਓਧਰ Elon Musk ਨੇ OpenAI (Chat GPT ਆਲੇ) ਨਾਲ ਸਿੰਗ ਫਸਾਏ ਹੋਏ ਨੇ। ਭਾਊ ਕਹਿੰਦਾ ਵੀ ਇਹਦਾ ਨਾਂ Closed AI ਰੱਖਿਆ ਜਾਵੇ ਕਿਉਂਕਿ ਇਹ ਹੁਣ For Profit ਦੇ ਨਾਲ closed source ਬਣ ਗਈ ਹੈ। ਕਹਿ ਲਵੋ ਵੀ ਯੁੱਧ ਏ ਛਿੜਿਆ ਹੋਇਆ ਆ।
ਬਾਕੀ ਹੌਂਸਲਾ ਰੱਖਣ ਨਾਲ ਏ ਜੱਸ ਹੈ ਕਿਉਂਕਿ
ਪਾਣੀ ਵਗਦੇ ਹੀ ਰਹਿਣ, ਕਿ ਵਗਦੇ ਸੁੰਹਦੇ ਨੇ…
ਖੜੋਂਦੇ ਬੁਸਦੇ ਨੇ, ਕਿ ਪਾਣੀ ਵਗਦੇ ਹੀ ਰਹਿਣ।