ਰਾਣੀ ਤੱਤ ਵਿੱਚ ਹਰਮਨਜੀਤ ਸਿੰਘ ਲਿਖਦੈ ਕਿ:
ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ
ਹਰ ਕੰਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਏ।
ਜਿੰਨੀ ਸੋਹਣੀ ਇਹ ਕਵਿਤਾ ਹੈ ਓਨਾ ਹੀ ਇਹਦਾ ਅਰਥ ਡੂੰਘਾ ਜੇ। ਜਿਵੇਂ ਇੱਕ ਮਿਰਗ (ਹਿਰਨ) ਸਾਰਾ ਜੰਗਲ ਛਾਂਟ ਮਾਰਦਾ ਏ ਕਸਤੂਰੀ (ਇੱਕ ਸੁਗੰਧਿਤ ਪਦਾਰਥ) ਨੂੰ ਲੱਭਦਿਆਂ ਪਰ ਉਹ ਖੁਸ਼ਬੂ ਓਹਦੀ ਧੁੰਨੀ (ਅੰਦਰੋਂ) ‘ਚੋਂ ਦੀ ਆਉਂਦੀ ਹੁੰਦੀ ਏ।
ਠੀਕ ਇਸੇ ਤਰ੍ਹਾਂ ਹੀ ਜਿਸ ਕਾਮਯਾਬੀ, ਜਿਸ ਨਿਆਰੇ ਅਤੇ ਪਿਆਰੇਪਣ ਦੀ ਅਸੀਂ ਬਾਹਰਲੀ ਦੁਨੀਆ ਵਿੱਚ ਭਾਲ ਕਰਦੇ ਰਹਿੰਦੇ ਆ, ਓਹ ਸਾਡੇ ਅੰਦਰ ਹੀ ਹੁੰਦੈ। ਬੱਸ ਓਸ ਬੂਟੇ ਨੂੰ ਨਿਰੰਤਰ ਪਾਣੀ ਦੇਣ ਦੀ ਲੋੜ ਹੁੰਦੀ ਏ।
ਇਹ ਸੱਚ ਹੈ ਕਿ ਮਨ ਨੀਵਾਂ ਮੱਤ ਉੱਚੀ ਰੱਖ ਕਿਰਤ ਕਮਾਈ ਦੀ ਸੇਧ ਹੀ ਸਬਰਾਂ ਨੂੰ ਬੂਰ ਲਾਉਂਦੀ ਹੈ।
ਬਾਕੀ,
“ਸੌੜੀਆਂ ਸੋਚਾਂ ਕੋਲ਼ੋਂ ਬੀਬਾ ਸਿੱਜਦੇ ਨਈਂ ਹੁੰਦੇ
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਈਂ ਹੁੰਦੇ।”