ਉਦਾਂ ਤਾਂ ਨੀਚੋਂ ਨਾਲ ‘headphone’ ਲਗਾ ਕੇ ਟੌਰ ਨਾਲ coding ਚੱਲਦੀ ਰਹਿੰਦੀ ਏ ਪਰ
ਕਈ ਵਾਰੀ ਕੋਈ ਏਦਾਂ ਦਾ ਵੀ ਮਸਲਾ ਹੋ ਜਾਂਦਾ ਏ ਵੀ NASA ਆਲਿਆਂ ਦੀ ਤਰ੍ਹਾਂ ਇੱਕ ਥਾਂ ਬਿਰਤੀ ਜਿਹੀ ਜੁੜ ਜਾਂਦੀ ਏ। ਫੇਰ ਤਾਂ ਬੱਸ ਐਵੇਂ ਹੁੰਦਾ ਵੀ ਜਾਂ ਅੱਜ code ਹੈ ਨੀ ਜਾਂ ਅਸੀਂ ਹੈ ਨੀ।
ਹੱਲ ਹੋਜੇ ਤਾਂ ਠੀਕ (ਵੈਸੇ ਜਲਦੀ ਕਦੇ ਓ ਹੁੰਦਾ ਏ), ਨਹੀਂ ਤਾਂ ਫੇਰ ਦਿਮਾਗ ਐਵੇਂ ਦੌੜਦਾ ਜਿਵੇਂ ਸਪੇਨ ਵਿਚ San Fermín ਵੇਲੇ ਝੋਟਾ ਭੱਜਦਾ ਏ।
ਜਦੋਂ ਪੂਰੀ ਵਾਹ ਲੱਗ ਜਾਂਦੀ ਏ ਤੇ ਅਖੀਰ ਨੂੰ ਹੱਲ ਨਿਕਲਦਾ ਏ ਤਾਂ ਉਹ ਸਕੂਨ ਮਿਲਦਾ ਜਿਹੜਾ ਚਾਹ ਦੇ ਆਖਰੀ ਘੁੱਟ ਵਿਚ ਮਿਲਦਾ। ਕਹਿਣ ਦੀ ਗੱਲ ਏ ਵੀ ਮਾਹੌਲ ਬਦਲਣ ਨੂੰ ਦੇਰ ਨੀ ਲਗਦੀ – client, update, team lead ਕਦੇ ਵੀ ਕੁਝ ਵੀ ਬਦਲਣ ਨੂੰ ਕਹਿ ਸਕਦੇ ਨੇ।
ਅਤੇ ਆਹੀ ਤਾਂ ਖ਼ਾਸੀਅਤ ਹੈ ਫ਼੍ਰੈਸਕੋ ਦੀ ਕਿ ਇਥੇ custom ਕੰਮ ਹੁੰਦਾ ਸਾਰਾ। ਇਥੇ ਕੰਮ ਪੂਰਾ ਤਸੱਲੀ ਬਖ਼ਸ਼ ਕੀਤਾ ਜਾਂਦਾ ਏ।
Website ਬਣਾਉਣੀ ਹੋਵੇ, app ਤਿਆਰ ਕਰਨੀ ਹੋਵੇ, social media ‘ਤੇ ਖੁੱਤੀ ਪਾਉਣੀ ਹੋਵੇ, ਗਿੱਟਿਆਂ ‘ਤੇ ਵੱਜਦੀ paid ad ਲਾਉਣੀ ਹੋਵੇ, ਸ਼ਾਹਕਾਰ design ਬਣਾਉਣੇ ਹੋਣ ਜਾਂ ਕੋਈ ਵੀ IT ਦਾ ਕੰਮ ਹੋਵੇ ਤਾਂ
ਕਰ ਲਿਓ ਜੀ ਫੋਨ ਜਾਂ ਭੇਜ ਦਿਓ DM 📞