ਜਿਹੜਾ ਜੋਨੀ ਬਾਬਾ ਕਹਿੰਦਾ ਹੁੰਦਾ ਵੀ “ਤੀਆਂ ਲੱਗੀਆਂ ਪਈਆਂ ਨੇ”
… ਅੱਜ ਫ਼੍ਰੈਸਕੋ ਉਹ ਤਿਓਹਾਰ ਮਨਾਇਆ ਅਸੀਂ। ਕਹਿੰਦੇ ਵੀ ਪਹਿਲੇ ਸਮਿਆਂ ‘ਚ ਧੀਆਂ ਸਾਉਣ ਦੇ ਮਹੀਨੇ ਆਪਣੀਆਂ ਸਹੇਲੀਆਂ ਨਾਲ ਮਿਲਕੇ ਪੀਂਘਾਂ ਝੂਟਦੀਆਂ ਅਤੇ ਗਿੱਧਾ ਪਾਉਂਦੀਆਂ ਸਨ। ਕਿਤੇ ਕਿਤੇ ਹਾਲੇ ਵੀ ਰਿਵਾਜ ਹੈ ਕਿ ਵਿਆਹੀਆਂ ਧੀਆਂ ਨੂੰ ਮਾਪੇ ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਬਿਸਕੁਟ ਤੇ ਹੋਰ ਮਠਿਆਈਆਂ ਲੈ ਜਾਂਦੇ ਹਨ।
ਏਦਾਂ ਹੀ ਅੱਜ ਦਫਤਰ ‘ਚ ਬੀਬੀਆਂ ਨੇ ਤੀਆਂ ਦਾ ਤਿਓਹਾਰ ਮਨਾਇਆ। ਕੰਮਾਂ ਕਾਰਾਂ ਨੂੰ ਕੁਝ ਕ ਸਮੇਂ ਦੀ ਵੇਹਲ ਦੇਂਦਿਆਂ ਦੁਪਹਿਰ ਤੋਂ ਆਪਣਾ ਪ੍ਰੋਗਰਾਮ ਆਰੰਭ ਕਰਤਾ ਸੀ। ਸ਼ੁਰੂ ‘ਚ ਸਾਰਿਆਂ ਨੇ ਗੱਲਾਂ ਬਾਤਾਂ ਕਰਕੇ ਮਾਹੌਲ ਜਿਹਾ ਬਣਾਇਆ ਜੀਹਦੇ ਵਿਚੋਂ ਇਕ ਬੜੀ ਵਧੀਆ ਗੱਲ ਕੀਤੀ ਕਿ ‘ਕੰਮ ਤਾਂ ਹੋ ਏ ਜਾਂਦਾ ਏ (ਕਰਨਾ ਹੀ ਪੈਂਦਾ ਏ) ਪਰ ਇਹ ਸਾਡੇ ‘ਤੇ ਹੁੰਦਾ ਵੀ ਪਿਆਰ ਨਾਲ ਕਰਨਾ/ਕਰਵਾਉਣਾ ਜਾਂ ਮੱਥੇ ਤਿਊੜੀ ਪਾਉਣੀ ਏ।”
ਏਦਾਂ ਦੇ ਹੋਰ ਵੀ ਮਾਹੌਲ ਨਿੱਤ ਸਿਰਜਦੇ ਰਹਿੰਦੇ ਨੇ ਸਾਡੇ। ਤੁਸੀਂ ਇਹਨਾਂ ਬਾਰੇ ਪੜ੍ਹਨ ਵਾਸਤੇ ਸਾਡੇ social media ‘ਤੇ ਸਾਂਝ ਪਾ ਸਕਦੇ ਓ ਅਤੇ ਜੇਕਰ ਇਹਨਾਂ ਹਾਸਿਆਂ ਦਾ ਹਿੱਸਾ ਬਣਨਾ ਚਾਉਂਦੇ ਓ ਤਾਂ ਆਪਣਾ CV ਸ਼ਿੰਗਾਰਕੇ ਘੱਲ ਦਿਓ ਸਾਡੇ HR ਪ੍ਰਧਾਨ ਵੱਲ!

