ਸਾਰੀ ਦੁਨੀਆ ਇੱਕ ਦੂਜੇ ਤੋਂ ਅੱਗੇ ਨਿਕਲਣ ਲਈ ਗਧਾ ਦੌੜ ਵਿੱਚ ਲੱਗੀ ਹੋਈ ਹੈ ਪਰ #competition ਸਾਡਾ ਸ਼ਬਦ ਏ ਨਹੀਂ…
ਸਾਡਾ ਸ਼ਬਦ “ਸਾਂਝੀਵਾਲਤਾ” ਹੈ ਜਿੱਥੇ ਨਾਲ ਬੈਠੇ ਬੰਦੇ ਨਾਲ ਮੁਕਾਬਲਾ ਨਹੀਂ ਬਲਕਿ ਸਾਥ ਹੁੰਦਾ ਹੈ।
#competition ਸਾਨੂੰ ਜ਼ਿੰਦਗੀ ਭਰ ਆਪਣੇ ਅਸਲੀਅਤ ਤੋਂ ਪਰੇ ਘੜੀਸਦਾ ਰਹਿੰਦਾ ਏ ਅਤੇ ਤਾਹੀਂ ਅਕਸਰ ਲੋਕ depression ਦਾ ਸ਼ਿਕਾਰ ਹੋ ਜਾਂਦੇ ਨੇ।
#fresco ਵਿਖੇ ਤਰੱਕੀ ਦੇ ਮਾਪਦੰਡ ਹੋਰ ਨੇ। ਕਾਮਯਾਬੀ ਦਾ ਮਤਲਬ ਚੌਖੀ ਤਨਖ਼ਾਹ ਲੈਣਾ ਜਾਂ ਉੱਚੇ ਅਹੁਦੇ (designation) ‘ਤੇ ਬੈਠਣਾ ਨਹੀਂ।
#fresco ਦਫਤਰ ਵਿੱਚ ਅਸੀਂ #success ਓਹਨੂੰ ਕਹਿੰਦੇ ਨੇ ਜਦੋਂ ਅਸੀਂ ਆਪਣੀ ਅਸਲੀਅਤ ਨੂੰ ਬਿਨ੍ਹਾਂ ਤੋੜ ਪੜਚੋਲ ਕਰੇ ਇਮਾਨਦਾਰੀ ਨਾਲ ਅੱਗੇ ਰੱਖਣ ਵਿੱਚ ਕਾਮਯਾਬ ਹੋ ਜਾਂਦੇ ਹਾਂ।
ਏਥੇ ਕੋਈ ਅੱਵਲ ਜਾਂ ਕੋਈ ਫਾਡੀ ਨਹੀਂ… ਸਾਰੇ ਹੀ ਆਪਣੇ ਆਪਣੇ ਵਿਸ਼ੇ ਅਤੇ ਖੇਤਰ ਦੇ ਧਨੀ ਨੇ।
ਅਕਾਲਪੁਰਖ ਵਾਹਿਗੁਰੂ ਨੇ ਸਭ ਨੂੰ ਗੁਣਾਂ ਅਤੇ ਅਵਗੁਣਾਂ ਨਾਲ ਵਿਲੱਖਣ ਕੀਤਾ ਹੈ।
ਸੋ, ਕਿਸੇ ਹੋਰ ਨਾਲ ਨਹੀਂ ਬਲਕਿ ਆਪਣੇ ਮਨ ਨੂੰ ਜਿੱਤਣ ਦੀ ਯਤਨ ਕਰੀਏ ਕਿਉਂਕਿ
“ਮਨਿ ਜੀਤੈ ਜਗੁ ਜੀਤੁ”