ਬਹੁਤ ਸਾਰੇ project ਆਏ… ਸਮੇਂ ਸਮੇਂ ਸਿਰ ਨਵੀਆਂ skills ਨੂੰ ਸਿੱਖਣਾ ਪਿਆ ਅਤੇ ਓਹ ਵਖਤ ਹੀ ਹੁਣ ਸਭ ਤੋਂ ਜ਼ਿਆਦਾ ਆਉਂਦੇ ਨੇ:
– ਜਦੋਂ ਦੇਰ ਰਾਤ ਇਕ code ਨੇ ਨੀਂਦ ਉੜਾ ਕੇ ਰੱਖੀ
– ਜਦੋਂ ਇੱਕ video ਦੀ rendering ਤੋਂ ਬਾਅਦ client ਕਹਿ ਗਿਆ ਕਿ “It’s perfect, could you just change the background music?” ਜਾਂ
– ਜਦੋਂ ਕਿਸੇ ਵੱਡੇ international client ਨੂੰ ਅਖੀਰਲੇ ਮੌਕੇ close ਕੀਤਾ।
ਹੁਣ ਗੱਲ ਕਰੀਏ team ਦੀ ਤਾਂ ਐਤਕੀ ਕਈ ਨਵੇਂ ਬੰਦੇ ਆਏ ਅਤੇ ਦਫਤਰ ਨੂੰ ਹਰਿਆ ਭਰਿਆ ਕੀਤਾ। ਪਰ ਕੁਝ ਸਾਥੀਆਂ ਨੂੰ ਜਾਣਾ ਵੀ ਪਿਆ। ਬਹੁਤੇ ਪ੍ਰਦੇਸ ਚਲੇ ਗਏ ਅਤੇ ਬਾਕੀ ਕਬੀਲਦਾਰੀਆਂ ਵਿੱਚ ਰੁਝ ਗਏ ਜਾਂ ਕਿਸੇ ਹੋਰ company/domain ਵਿਚ ਚਲੇ ਗਏ।
ਕੋਈ ਜਾਂਦਾ ਹੋਇਆ ਆਪਣੇ ਦੋਸਤ ਨੂੰ desk ‘ਤੇ ਰੱਖਣ ਲਈ gift ਦੇ ਗਿਆ ਅਤੇ ਕੋਈ ਕਿਸੇ ਕਸੂਤੇ project ਵਿਚ ਫਸਾ ਕੇ। ਪਰ ਸਾਰੇ ਚੰਗਾ ਸਮਾਂ ਬਿਤਾ ਕੇ ਗਏ ਅਤੇ ਅੱਜ ਵੀ ਚੇਤੇ ਕਰਦਿਆਂ ਚੇਹਰੇ ‘ਤੇ ਮੁਸਕਾਨ ਭਰ ਦੇਂਦੇ ਨੇ।
ਖ਼ੈਰ, ਇਹ ਸਾਲ ਬੜਾ ਕੁਝ ਸਿਖਾਕੇ ਗਿਆ। ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਅਤੇ ਪੂਰੇ Fresco ਜਥੇ ਦਾ ਧੰਨਵਾਦ ਕਿ ਚੜਦੀਕਲਾ ਵਿਚ ਰਹਿਕੇ ਸਾਰੇ ਕਾਰਜ ਫਤਹਿ ਹੋਏ ਨੇ।